ਲਓ ਜੀ ਆ ਗਈ ਨਵੀ ਤਕਨੀਕ ਹੁਣ ਸ਼ਰਾਬੀ…..

ਹਰ ਸਾਲ ਲੱਖਾ ਲੋਕ ਸੜਕ ਹਾਦਸਿਆਂ ਦੇ ਸ਼ਿਕਾਰ ਹੋ ਜਾਂਦੇ ਹਨ, ਸੜਕ ਹਾਦਸਿਆਂ ‘ਚ ਜਿਆਦਾਤਰ ਹਾਦਸੇ ਨਸ਼ੇ ‘ਚ ਗੱਡੀ ਚਲਾਉਣ ਨਾਲ ਹੁੰਦੇ ਹਨ,ਸ਼ਰਾਬੀ ਡਰਾਈਵਰਾਂ ਨੂੰ ਫੜਨ ਲਈ ਇੰਤਜ਼ਾਮਾਂ ਦੀ ਗੱਲ ਕਰੀਏ ਤਾਂ ਪੁਲਿਸ ਕੋਲ ਐਲਕੋਮੀਟਰ ਹਨ ਪਰ ਇਹਨਾਂ ਦਾ ਕੋਈ ਖਾਸ ਪ੍ਰਭਾਵ ਨਹੀਂ ਪਿਆ ਕੋਰਬਾ (ਛੱਤੀਸਗੜ੍ਹ) ਸਥਿਤ ‘ਇੰਡਿਯਨ ਇੰਸਟੀਚਿਊਟ ਆਫ਼ ਟੈਕਨਾਲੋਜੀ’ (IIT) ਦੇ ਇਲੈਕਟ੍ਰੀਕਲ ਤੇ ਇਲੈਕਟ੍ਰੌਨਿਕਸ ਇੰਜੀਨੀਅਰਿੰਗ (EEE) ਦੇ ਪੰਜ ਵਿਦਿਆਰਥੀਆਂ ਨੇ ਹੁਣ ਇੱਕ ਅਜਿਹਾ ਸੈਂਸਰ ਬਣਾਇਆ ਹੈ, ਜੋ ਕਾਰ ਦੀ ਡਰਾਈਵਿੰਗਸੀਟ ਸਾਹਮਣੇ ਲੱਗੇ ਕੰਟਰੋਲ ਪੈਨਲ ’ਤੇ ਲੱਗੇਗਾ ਇਸ ਸੈਂਸਰ ਵਿੱਚ ਇੰਨੀ ਤਾਕਤ ਹੈ ਕਿ ਜੇ ਇਸ ਨੂੰ ਅਲਕੋਹਲ ਦੀ ਥੋੜ੍ਹੀ ਜਿੰਨੀ ਵੀ ਬੋਅ ਕਿਤੇ ਮਹਿਸੂਸ ਹੋ ਜਾਵੇ, ਤਾਂ ਇਹ ਕਾਰ ਨੂੰ ਆਟੋਮੈਟਿਕ ਲਾੱਕ ਕਰ ਦੇਵੇਗਾ. ਇਸ ਨਾਲ ਇਗਨੀਸ਼ਨ ਤਾਂ ਆੱਨ ਹੋਵੇਗਾ ਪਰ ਇੰਜਣ ਸਟਾਰਟ ਨਹੀਂ ਹੋਵੇਗਾ. ਪਹਿਲਾਂ ਕਾਰ ਵਿੱਚ ਇੱਕ ਬਜ਼ਰ ਵੱਜੇਗਾ, ਜੋ ਡਰਾਇਵਰ ਨੂੰ ਡਰਾਇਵਿੰਗ ਨਾ ਕਰਨ ਲਈ ਅਲਰਟ ਕਰੇਗਾ ਇਸ ਤੋਂ ਬਾਅਦ ਡਰਾਇਵਰ ਦੇ ਨਸ਼ੇ ਵਿੱਚ ਹੋਣ ਦੀ ਖ਼ਬਰ ਵੀ ਪੁਲਿਸ, ਵਾਹਨ ਮਾਲਕ ਜਾਂ ਪਰਿਵਾਰਕ ਮੈਂਬਰਾਂ ਨੂੰ SMS ਰਾਹੀਂ ਤੁਰੰਤ ਭੇਜੇਗਾਵਿਦਿਆਰਥੀਆਂ ਨੇ ਇਹ ਸੈਂਸਰ ਆਪਣੇ 8ਵੇਂ ਸੀਮੈਸਟਰ ਦੇ ਮੇਜਰ ਪ੍ਰੋਜੈਕਟ ਅਧੀਨ ਤਿਆਰ ਕੀਤਾ ਹੈ ਅਲਕੋਹਲ ਸੈਂਸਿੰਗ ਪ੍ਰੋਜੇਕਟ ਵਿਦ ਇੰਜਨ ਲਾੱਕ ਐੱਸਐੱਮਐੱਸ ਅਲਰਟ ਸਿਸਟਮ ਉੱਤੇ ਕੰਮ ਕਰਨ ਵਾਲੇ ਈਈਈ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਪ੍ਰੋਜੈਕਟ ਨੇਪਰੇ ਚਾੜ੍ਹਨ ਵਿੱਚ ਅੱਠ ਮਹੀਨੇ ਲੱਗ ਗਏ ਹਨ

Leave a Reply

Your email address will not be published. Required fields are marked *