ਲੁਟੇਰਿਆਂ ਦੇ ਵੱਧੇ ਹੌਂਸਲੇ, ਠੇਕੇ ‘ਤੇ ਪਹਿਲਾ ਮੰਗੀ ਸ਼ਰਾਬ…

ਸ਼ਹਿਰ ਦੇ ਸੁਤੈਹਰੀ ਰੋਡ ‘ਤੇ ਸਥਿਤ ਸ਼ਰਾਬ ਦੇ ਠੇਕੇ ‘ਤੇ ਬੈਠੇ ਕੰਮ ਕਰਨ ਵਾਲੇ ਕਰਿੰਦੇ ਨੂੰ ਲੁਟੇਰਿਆਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਮ੍ਰਿਤਕ ਗੌਰਵ ਕੁਮਾਰ ਨਿਵਾਸੀ ਨੂਰਪੁਰ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਉਹ ਰੋਜ਼ਾਨਾ ਦੀ ਤਰ੍ਹਾਂ ਠੇਕੇ ‘ਤੇ ਡਿਊਟੀ ਕਰ ਰਿਹਾ ਸੀ ਰਾਤ ਕਰੀਬ 10 ਵਜੇ ਇਕ ਵਿਅਕਤੀ ਠੇਕੇ ‘ਤੇ ਆਇਆ। ਪਹਿਲਾਂ ਉਸ ਨੇ ਸ਼ਰਾਬ ਦੀ ਮੰਗ ਕੀਤੀ ਫਿਰ ਗੋਰਵ ਨੂੰ ਗੋਲੀ ਮਾਰ ਕੇ ਕੈਸ਼ ਲੈ ਫ਼ਰਾਰ ਹੋ ਗਿਆ।

ਇਸ ਮੌਕੇ ‘ਤੇ ਗੌਰਵ ਦੀ ਛਾਤੀ ‘ਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਉੱਥੇ ਹੀ ਗੋਲੀ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਵਾਰਦਾਤ ਦੇ ਬਾਅਦ ਗੋਲੀ ਦੀ ਆਵਾਜ਼ ਸੁਣ ਕੇ ਇੱਕਠੇ ਹੋਏ ਲੋਕਾਂ ‘ਚ ਇਕ ਨੌਜਵਾਨ ਨੇ ਹਮਲਾਵਰ ਦਾ ਪਿੱਛਾ ਵੀ ਕੀਤਾ ਪਰ ਹਮਲਾਵਰ ਹਨੇਰੇ ਦਾ ਫਾਇਦਾ ਚੁੱਕ ਕੇ ਫਰਾਰ ਹੋਣ ‘ਚ ਕਾਮਯਾਬ ਹੋ ਗਿਆ।

ਇਸ ਦੌਰਾਨ ਵਾਰਦਾਤ ਤੋਂ ਬਾਅਦ ਗੋਲੀ ਦੀ ਆਵਾਜ਼ ਸੁਣ ਕੇ ਇਕੱਠੇ ਹੋਏ ਲੋਕਾਂ ਵਿਚ ਇਕ ਨੌਜਵਾਨ ਨੇ ਹਮਲਾਵਾਰ ਦਾ ਪਿੱਛਾ ਵੀ ਕੀਤਾ ਪਰ ਹਨੇਰੇ ਦਾ ਫਾਇਦਾ ਚੁੱਕ ਕ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਇਸ ਮੌਕੇ ‘ਤੇ ਸੂਚਨਾ ਮਿਲਦੇ ਹੀ ਐਸ. ਐਸ. ਪੀ. ਗੌਰਵ ਗਰਗ, ਡੀ. ਐਸ. ਪੀ. ਜਗਦੀਸ਼ ਰਾਜ ਅੱਤਰੀ ਮੌਕੇ ‘ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਉਹਨਾਂ ਕਿਹਾ ਕਿ ਜਲਦ ਤੋਂ ਜਲਦ ਆਰੋਪੀ ਨੂੰ ਗ੍ਰਿਫ਼ਤਾਰ ਕਰ ਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਾਬਲੇਗੋਰ ਹੈ ਕਿ ਲੁੱਟਾਂ ਖੋਹਾਂ ਦੇ ਅਜਿਹੇ ਅਨੇਕਾਂ ਮਾਮਲੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਲੁਟੇਰਿਆਂ ਦੀ ਨਕੇਲ ਕਦੋਂ ਕਸੀ ਜਾਂਦੀ ਹੈ।

Leave a Reply

Your email address will not be published. Required fields are marked *