ਸ਼ਰਾਰਤੀ ਅਨਸਰਾਂ ਵਲੋਂ ਸਿੱਖ ਧਰਮ ‘ਤੇ ਇਕ ਹੋਰ ਵੱਡਾ ਹਮਲਾ

ਹਿੰਦੂ ਧਰਮ ਵਿਚ ਜਿਥੇ ਹੋਰ ਦੇਵੀ ਦੇਵਤਿਆਂ ਅਤੇ ਗਣੇਸ਼ ਜੀ ਦੀ ਪੂਜਾ ਕੀਤੀ ਜਾਂਦੀ ਹੈ। ਸਿੱਖ ਧਰਮ ਇਕ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ। ਸੱਭ ਨੂੰ ਆਪੋ ਅਪਣਾ ਧਰਮ ਪਿਆਰਾ ਹੈ, ਪਰ ਜੇ ਕੋਈ ਕਿਸੇ ਦੇ ਧਰਮ ਨਾਲ ਛੇੜਖ਼ਾਨੀ ਕਰਦਾ ਹੈ ਤਾਂ ਇਹ ਇਕ ਵੱਡਾ ਅਪਰਾਧ ਮੰਨਿਆ ਜਾਂਦਾ ਹੈ। ਅੱਜ ਸਵੇਰ ਤੋਂ ਹੀ ਸੋਸ਼ਲ ਮੀਡੀਆ ਉਪਰ ਇਕ ਵੀਡੀਉ ਘੁੰਮ ਰਹੀ ਹੈ ਜਿਸ ਵਿਚ ਇਕ ਹਾਲ ਜਿਸ ਨੂੰ ਗੁਰਦਵਾਰੇ ਦੇ ਅੰਦਰ ਦਾ ਰੂਪ ਦਿਤਾ ਗਿਆ ਹੈ। ਪਾਲਕੀ ਲੱਗੀ ਹੈ।

ਸ਼ਹੀਦ ਬਾਬਾ ਦੀਪ ਸਿੰਘ ਜੀ ਅਤੇ ਦਰਬਾਰ ਸਾਹਿਬ ਦੀ ਵੱਡੀ ਤਸਵੀਰ ਵੀ ਦਿਖਾਈ ਦੇ ਰਹੀ ਹੈ। ਪਰ ਪਾਲਕੀ ਦੇ ਵਿਚ ਗੁਰੂ ਗ੍ਰੰਥ ਸਾਹਿਬ ਦੀ ਤਰ੍ਹਾਂ ਹੀ ਰੁਮਾਲਾ ਪਿਆ ਹੈ ਅਤੇ ਗਣੇਸ਼ ਜੀ ਦੇ ਹੱਥ ਵਿਚ ਚੌਰ ਫੜਾਇਆ ਗਿਆ ਹੈ ਅਤੇ ਗਣੇਸ਼ ਦੇ ਸਿਰ ਉਪਰ ਦਸਤਾਰ ਵੀ ਬੰਨ੍ਹੀ ਗਈ ਹੈ। ਇਥੇ ਹੀ ਬਸ ਨਹੀਂ ਪਾਲਕੀ ਤੋਂ ਬਾਅਦ ਪੂਰਾ ਸਟੇਜ ਦਾ ਰੂਪ ਦੇਂਦਿਆਂ ਅੱਗੇ ਇਕ ਓਅੰਕਾਰ ਅਤੇ ਦੋ ਖੰਡੇ ਬਣੇ ਹੋਏ ਹਨ। ਇਸ ਤੋਂ ਇਲਾਵਾ ਉਸ ਵੀਡੀਉ ਵਿਚ ਇਕ ਹਿੰਦੂ ਨੌਜੁਆਨ ਕਿਸੇ ਟੇਬਲ ਜਾਂ ਕੁਰਸੀ ‘ਤੇ ਬੈਠਾ ਵੀ ਨਜ਼ਰ ਆ ਰਿਹਾ ਹੈ।

ਇਸ ਤੋਂ ਅੱਗੇ ਨੇੜੇ ਹੀ ਸਟੇਜ ਲੱਗੀ ਦਿਖਾਈ ਦੇ ਰਹੀ ਹੈ ਜਿਸ ਉਪਰ ਤਿੰਨ ਜਾਨਵਰ ਜੋ ਕਿ ਰਾਗੀ ਜਥੇ ਦੀ ਸ਼ਕਲ ਦੇ ਕੇ ਸਾਜਾਂ ਨਾਲ ਬਿਠਾਏ ਕੀਰਤਨ ਕਰਦਿਆਂ ਦਿਖਾਏ ਗਏ ਹਨ। ਇਹ ਵੀਡੀਉ ਕਿਥੋਂ ਅਤੇ ਕਿਸ ਮਕਸਦ ਨਾਲ ਬਣਾਈ ਗਈ ਹੈ। ਜ਼ੁੰਮੇਵਾਰ ਸੰਸਥਾਵਾਂ ਸ਼੍ਰੋਮਣੀ ਕਮੇਟੀ ਨੂੰ ਇਸ ਸਬੰਧੀ ਪਤਾ ਕਰਨਾ ਚਾਹੀਦਾ ਹੈ ਤਾਕਿ ਅਜਿਹਾ ਕਰਨ ਵਾਲਿਆਂ ‘ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋ ਸਕੇ।ਇਸ ਸਬੰਧ ਵਿਚ ਜਦ ਐਸ.ਜੀ.ਪੀ.ਸੀ.ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਘਟਨਾ ਬਹੁਤ ਹੀ ਨਿੰਦਨਯੋਗ ਹੈ, ਜੋ ਵੀ ਹੋ ਰਿਹਾ ਗੁਰੂ ਸਾਹਿਬ ਦੀ ਮਰਿਆਦਾ ਦੇ ਉਲਟ ਹੋ ਰਿਹਾ ਹੈ। ਇਸ ‘ਤੇ ਜਾਂਚ ਕਰ ਕੇ ਬਣਦਾ ਐਕਸ਼ਨ ਲਵਾਂਗੇ।

Leave a Reply

Your email address will not be published. Required fields are marked *