ਵੀਡੀਓ ਥੱਲੇ ਹੈ ਜੀ……
ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ। ਜਿਸ ਵਿੱਚ ਇੱਕ ਗ੍ਰੰਥੀ ਸਿੰਘ ਇੱਕ ਪੀਰ ਦੀ ਦਰਗਾਹ ਦੇ ਸਾਹਮਣੇ ਖੜ੍ਹਾ ਹੋ ਕੇ ਅਰਦਾਸ ਕਰ ਰਿਹਾ ਹੈ। ਉਸ ਦੇ ਨਾਲ ਹੋਰ ਸੰਗਤ ਵੀ ਹੈ। ਹੁਣ ਪਤਾ ਲੱਗਾ ਹੈ ਕਿ ਇਹ ਵੀਡੀਓ ਹੁਸ਼ਿਆਰਪੁਰ ਦੇ ਪਿੰਡ ਦੇਹਲਾਂ ਦੀ ਹੈ। ਇਸ ਪਿੰਡ ਵਿੱਚ ਗੁਰਦੁਆਰਾ ਸਾਹਿਬ ਦੇ ਨਾਲ ਹੀ ਪੀਰ ਮੁਕਾਮ ਸ਼ਾਹ ਜੀ ਦੀ ਦਰਗਾਹ ਬਣੀ ਹੋਈ ਹੈ। ਇਹ ਅਰਦਾਸ ਉਸ ਦਰਗਾਹ ਤੋਂ ਹੋ ਰਹੀ ਹੈ। ਗ੍ਰੰਥੀ ਸਿੰਘ ਅਤੇ ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਕਿਸੇ ਨੇ ਇਹ ਅਰਦਾਸ ਗ੍ਰੰਥੀ ਸਿੰਘ ਤੋਂ ਜ਼ਬਰਦਸਤੀ ਕਰਵਾ ਕੇ ਇਸ ਦੀ
ਵੀਡੀਓ ਬਣਾ ਲਈ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ। ਪਿੰਡ ਦੇ ਲੋਕਾਂ ਦੇ ਦੱਸਣ ਅਨੁਸਾਰ ਇਹ ਦਰਗਾਹ ਲਗਭਗ ਤਿੰਨ ਸੌ ਸਾਲ ਪੁਰਾਣੀ ਹੈ। ਜਦੋਂ ਛੇਵੇਂ ਪਾਤਸ਼ਾਹ ਇਸ ਪਿੰਡ ਵਿੱਚ ਆਏ ਸਨ ਤਾਂ ਪੀਰ ਮੁਕਾਮ ਸ਼ਾਹ ਨੇ ਉਨ੍ਹਾਂ ਦੀ ਟਹਿਲ ਸੇਵਾ ਕੀਤੀ ਸੀ। ਖੁਸ਼ ਹੋ ਕੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਉਸ ਪੀਰ ਨੂੰ ਆਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਉਹ ਸਦਾ ਪੀਰ ਦੇ ਅੰਗ ਸੰਗ ਰਹਿਣਗੇ। ਉਸ
ਸਮੇਂ ਤੋਂ ਹੀ ਇਸ ਦਰਗਾਹ ਦੀ ਮਾਨਤਾ ਹੋ ਰਹੀ ਹੈ। ਗੁਰੂ ਘਰ ਦੀ ਇਮਾਰਤ ਵੱਖਰੀ ਹੈ ਅਤੇ ਪੀਰ ਦੀ ਦਰਗਾਹ ਵੱਖਰੀ ਹੈ। ਦੋਵਾਂ ਦੇ ਹੀ ਅਲੱਗ ਅਲੱਗ ਸੇਵਾਦਾਰ ਹਨ। ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਨ ਸਤਿਕਾਰ ਕੀਤਾ ਜਾਂਦਾ ਹੈ। ਕੋਈ ਵੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਕਰਨ ਵਾਲੀ ਅਰਦਾਸ ਦਰਗਾਹ ਤੇ ਨਹੀਂ ਕੀਤੀ ਜਾਂਦੀ। ਇਹ ਤਾਂ ਕਿਸੇ ਨੇ ਪਾਠੀ ਸਿੰਘ ਤੋਂ ਜ਼ਬਰਦਸਤੀ ਅਰਦਾਸ ਕਰਵਾ ਕੇ ਇਸ ਦੀ
ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਹੈ। ਇਸ ਦਰਗਾਹ ਤੇ ਕੋਈ ਤੌਲੀਆ ਨਹੀਂ ਖਿਡਾਉਂਦਾ ਕੋਈ ਧਾਗਾ ਤਵੀਤ ਨਹੀਂ ਦਿੱਤਾ ਜਾਂਦਾ। ਇਲਾਕੇ ਦੇ 10-15 ਪਿੰਡਾਂ ਦੇ ਲੋਕ ਅਤੇ ਪੰਚਾਇਤਾਂ ਆਈਆਂ ਹਨ। ਪਿੰਡ ਦੇ ਇੱਕ ਵਿਅਕਤੀ ਦੇ ਦੱਸਣ ਅਨੁਸਾਰ ਸਤਿਕਾਰ ਕਮੇਟੀ ਨੂੰ ਇਤਰਾਜ਼ ਹੈ ਕਿ ਇਹ ਦਰਗਾਹ ਗੁਰੂ ਘਰ ਦੇ ਨੇੜੇ ਨਹੀਂ ਹੋਣੀ ਚਾਹੀਦੀ। ਉਸ ਦੇ ਦੱਸਣ ਅਨੁਸਾਰ ਸਾਰੇ ਇਲਾਕਾ ਨਿਵਾਸੀਆਂ ਦੀ ਮੰਗ ਹੈ
ਕਿ ਇਸ ਨੂੰ ਇਸ ਤਰ੍ਹਾਂ ਹੀ ਚੱਲਦਾ ਰਹਿਣ ਦਿੱਤਾ ਜਾਵੇ। ਜੇਕਰ ਸਤਿਕਾਰ ਕਮੇਟੀ ਨੂੰ ਕੋਈ ਗ਼ਲਤੀ ਨਜ਼ਰ ਆਉਂਦੀ ਹੈ ਤਾਂ ਉਹ ਦੂਰ ਕਰਨ ਲਈ ਤਿਆਰ ਹਨ। ਸਾਰੇ ਮਸਲੇ ਬੈਠ ਕੇ ਗੱਲਬਾਤ ਨਾਲ ਹੱਲ ਕੀਤੇ ਜਾ ਸਕਦੇ ਹਨ। ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਅੱਗੇ ਨੂੰ ਕੋਈ ਅਜਿਹੀ ਗਲਤੀ ਨਹੀਂ ਹੋਵੇਗੀ। ਗ੍ਰੰਥੀ ਸਿੰਘ ਦਾ ਕਹਿਣਾ ਹੈ
ਕਿ ਉਹ ਅਣਜਾਣ ਵਿਅਕਤੀ ਉਸ ਨੂੰ ਜ਼ਬਰਦਸਤੀ ਅਰਦਾਸ ਕਰਵਾਉਣ ਲਈ ਦਰਗਾਹ ਤੇ ਲੈ ਗਏ ਅਤੇ ਕਿਹਾ ਕਿ ਉਨ੍ਹਾਂ ਦੇ ਲੜਕੇ ਦੋ ਵਾਰੀ ਵਿਦੇਸ਼ ਜਾ ਕੇ ਮੁੜ ਆਏ ਹਨ। ਉਨ੍ਹਾਂ ਦਾ ਕੰਮ ਨਹੀਂ ਬਣਿਆ। ਇਸ ਦੇ ਲਈ ਉਨ੍ਹਾਂ ਨੇ ਪਾਠੀ ਸਿੰਘ ਤੋਂ ਅਰਦਾਸ ਕਰਵਾਈ ਸੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ