ਸਿੱਧਾ ਏਨਾਂ ਮਹਿੰਗਾ ਹੋਇਆ ਗੈਸ ਸਿਲੰਡਰ ਦੇਖੋ ਅੱਜ ਦੇ ਤਾਜ਼ਾ ਰੇਟ

ਦੇਸ਼ ਦੀ ਸਭ ਤੋ ਵੱਡੀ ਆਇਲ ਮਾਰਕੀਟਿੰਗ ਕੰਪਨੀ ਇੰਡੇਨ ਨੇ ਰਸੋਈ ਗੈਸ ਸਿਲੰਡਰਾਂ ਦੀ ਕੀਮਤ ਵਧਾ ਦਿੱਤੀ ਹੈ। ਇੰਡੀਅਨ ਆਇਲ ਦੀ ਵੈਬਸਾਇਟ ਉਤੇ ਜਾਰੀ ਰੇਟਾਂ ਅਨੁਸਾਰ ਬਿਨਾ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ ਵਿਚ 150 ਰੁਪਏ ਦਾ ਵਾਧਾ ਹੋਇਆ ਹੈ। ਸਾਰੇ ਮਹਾਨਗਰਾਂ ਵਿਚ ਬਿਨਾ ਸਬਸਿਡੀ ਵਾਲੇ 14 ਕਿਲੋ ਦੇ ਰਸੋਈ ਗੈਸ ਸਿਲੰਡਰ ਦੀ ਕੀਮਤ 144.50 ਰੁਪਏ ਤੋਂ ਲੈ ਕੇ 149 ਰੁਪਏ ਦਾ ਵਾਧਾ ਕੀਤਾ ਹੈ ਜੋ 12 ਫਰਵਰੀ ਤੋਂ ਲਾਗੂ ਹੋ ਗਈ ਹੈ। ਦੱਸਣਯੋਗ ਹੈ ਕਿ 1 ਜਨਵਰੀ 2020 ਨੂੰ ਰਸੋਈ ਗੈਸ ਦੀ

ਕੀਮਤਾਂ ਵਿਚ ਵਾਧਾ ਕੀਤਾ ਗਿਆ ਸੀ। ਇੰਡੀਅਨ ਆਇਲ ਦੀ ਵੈਬਸਾਈਟ ਅਨੁਸਾਰ ਦਿੱਲੀ ਵਿਚ 14 ਕਿਲੋ ਵਾਲਾ ਗੈਸ ਸਿਲੰਡਰ 858.50 ਰੁਪਏ ਵਿਚ ਮਿਲੇਗਾ ਦਿੱਲੀ ਵਿਚ 144.50 ਰੁਪਏ ਦਾ ਵਾਧਾ ਕੀਤਾ ਹੈ। ਕੋਲਕਾਤਾ ਵਿਚ ਗਾਹਕਾਂ ਨੂੰ ਸਿੰਲਡਰ 149 ਰੁਪਏ ਵੱਧ ਅਦਾ ਕਰਕੇ 896 ਰੁਪਏ ਵਿਚ ਮਿਲੇਗਾ। ਮੁੰਬਈ ਵਿਚ 145 ਰੁਪਏ ਦੇ ਵਾਧੇ ਨਾਲ 829.50 ਵਿਚ ਸਿਲੰਡਰ ਮਿਲੇਗਾ। ਦੇਸ਼ ਦੇ

ਦੱਖਣੀ ਰਾਜ ਦੇ ਚੇਨਈ ਸ਼ਹਿਰ ਵਿਚ ਸਿਲੰਡਰ ਦੀ ਕੀਮਤ 147 ਰੁਪਏ ਦੇ ਵਾਧੇ ਨਾਲ 881 ਰੁਪਏ ਹੋ ਗਈ ਹੈ ਕਿਵੇਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਨਿਰਧਾਰਤ ਕੀਤੀਆਂ ਜਾਂਦੀਆਂ ਹਨ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਔਸਤਨ ਅੰਤਰਰਾਸ਼ਟਰੀ ਬੈਂਚਮਾਰਕ ਦਰ ਅਤੇ ਵਿਦੇਸ਼ੀ ਮੁਦਰਾ ਦੀ ਐਕਸਚੇਂਜ ਰੇਟ ਦੇ ਅਨੁਸਾਰ ਨਿਰਧਾਰਤ ਕੀਤੀਆਂ ਜਾਂਦੀਆਂ ਹਨ ਇਸ ਕਾਰਨ ਕਰਕੇ

ਐਲਪੀਜੀ ਸਿਲੰਡਰ ਦੀ ਸਬਸਿਡੀ ਦੀ ਰਕਮ ਵੀ ਹਰ ਮਹੀਨੇ ਬਦਲ ਜਾਂਦੀ ਹੈ। ਜਦੋਂ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤਾਂ ਵਧਦੀਆਂ ਹਨ, ਸਰਕਾਰ ਵਧੇਰੇ ਸਬਸਿਡੀ ਦਿੰਦੀ ਹੈ ਅਤੇ ਜਦੋਂ ਰੇਟ ਘੱਟ ਆਉਂਦੇ ਹਨ ਤਾਂ ਸਬਸਿਡੀ ਵਿਚ ਕਟੌਤੀ ਕੀਤੀ ਜਾਂਦੀ ਹੈ

Leave a Reply

Your email address will not be published. Required fields are marked *