ਸਿੱਧੂ ਨੇ ਨੋਟਬੰਦੀ ਬਾਰੇ ਦੱਸੀ ਨਵੀਂ ਹੀ ਗੱਲ

ਕ੍ਰਿਕਟਰ ਤੋਂ ਸਿਆਸਤਦਾਨ ਬਣੇ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਨਰਿੰਦਰ ਮੋਦੀ ਸਰਕਾਰ ਦੀ ‘ਮੈਂ ਵੀ ਚੌਕੀਦਾਰ’ ਮੁਹਿੰਮ ‘ਤੇ ਇਹ ਕਹਿੰਦਿਆਂ ਨਿਸ਼ਾਨਾ ਕੱਸਿਆ ਕਿ ਇਹ ਸ਼ਾਸਨ ਦੇਸ਼ ਦੇ ਹਰ ਵਿਅਕਤੀ ਨੂੰ ਚੌਕੀਦਾਰ ਬਣਾਉਣ ‘ਚ ਰੁੱਝਿਆ ਹੋਇਆ ਸੀ ਜਦਕਿ ਵਿਕਸਿਤ ਰਾਸ਼ਟਰ ਨਵੇਂ ਦਿਸਹੱਦਿਆਂ ਦੀ ਤਲਾਸ਼ ਕਰ ਰਹੇ ਸਨ। ਸਿੱਧੂ ਨੇ ਇਥੇ ਕੀਤੀ ਇਕ ਚੋਣ ਰੈਲੀ ਦੌਰਾਨ ਕਿਹਾ ਕਿ ਚੀਨ ਪਾਣੀ ਦੇ ਥੱਲੇ ਰੇਲਵੇ ਲਾਈਨ ਵਿਛਾ ਰਿਹਾ ਹੈ।

ਅਮਰੀਕਾ ਪੁਲਾੜ ‘ਚ ਜੀਵਨ ਨੂੰ ਬਣਾਈ ਰੱਖਣ ਦੀਆਂ ਸੰਭਾਵਨਾਵਾਂ ਤਲਾਸ਼ ਰਿਹਾ ਹੈ। ਰੂਸ ਸ਼ਾਨਦਾਰ ਰੋਬੋਟ ਬਣਾ ਰਿਹਾ ਹੈ ਅਤੇ ਇਥੇ ਇਹ ਲੋਕ ਹਨ ਜੋ ਹਰ ਵਿਅਕਤੀ ਨੂੰ ਚੌਕੀਦਾਰ ਬਣਾਉਣ ‘ਤੇ ਅੜੇ ਹੋਏ ਹਨ। ਕਾਂਗਰਸੀ ਆਗੂ ਨੇ ਕਿਹਾ ਕਿ ਇਹ ਚੌਕੀਦਾਰ ਵੱਡੇ ਕਾਰੋਬਾਰੀਆਂ ਦੇ ਮਹੱਲਾਂ ਦੀ ਰਾਖੀ ਕਰਦੇ ਹਨ। ਉਨ੍ਹਾਂ ਨੂੰ ਝੌਾਪੜੀਆਂ ‘ਚ ਰਹਿ ਰਹੇ ਆਮ ਲੋਕਾਂ ਦੀ ਚਿੰਤਾ ਨਹੀਂ। ‘ਸਬਕਾ ਸਾਥ ਸਬਕਾ ਵਿਕਾਸ’ ਨਾਅਰਾ ਖੋਖਲਾ ਹੈ। ਇਸ ਸ਼ਾਸਨ ‘ਚ ਸਿਰਫ ਅਡਾਨੀ ਅਤੇ ਅੰਬਾਨੀ ਵਰਗੇ ਲੋਕਾਂ ਦਾ ਹੀ ਵਿਕਾਸ ਹੋਇਆ ਹੈ।

ਭਾਜਪਾ ਸਰਕਾਰ ਨੇ 3 ਮੋਦੀ ਪੈਦਾ ਕੀਤੇ ਨਰਿੰਦਰ, ਲਲਿਤ ਅਤੇ ਨੀਰਵ। ਰਾਫੇਲ ਦੇ ਦਸਤਾਵੇਜ਼ ਚੋਰੀ ਹੋਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਸੰਦੇਵਨਸ਼ੀਲ ਪੇਪਰ ਵੀ ਸੰਭਾਲ ਨਹੀਂ ਸਕਦੀ। ਇਕ ਦੇਸ਼ ਨੂੰ ਚਲਾਉਣ ਲਈ ਉਹ ਕਿਸ ਸਮਰੱਥਾ ਦੀ ਗੱਲ ਕਰ ਸਕਦੇ ਹਨ। ਮੋਦੀ ਕੋਲੋਂ ਸੱਚ ਉਗਲਵਾਉਣਾ ਬਹੁਤ ਮੁਸ਼ਕਿਲ ਹੈ।

ਇਕੋਸਾਹ ‘ਚ ਕਰੋੜਾਂ ਅਤੇ ਪਕੌੜੇ ਵੇਚਣ ਦੀ ਗੱਲ ਕਰ ਸਕਦੇ ਹਨ। ਲੋਕ ਸਭਾ ਹਲਕਾ, ਜਿਥੇ ਦੀ ਜ਼ਿਆਦਾਤਰ ਵਸੋਂ ਮੁਸਲਿਮ ਹੈ, ਵਿਖੇ ਕਾਂਗਰਸੀ ਆਗੂ ਨੇ ਕਿਹਾ ਕਿ ਮੰਦਿਰਾਂ ਅਤੇ ਮਸਜਿਦਾਂ ਦੀਆਂ ਗੱਲਾਂ ਛੱਡ ਦਿਓ। ਦੇਸ਼ ਦੇ ਲੋਕ ਬੇਰੁਜ਼ਗਾਰ ਹਨ। ਦੱਸੋ ਉਨ੍ਹਾਂ ਨੂੰ ਨਿਵਾਲਾ ਦੇਣ ਲਈ ਤੁਸੀਂ ਕੀ ਕਰ ਸਕਦੇ ਹੋ।

Leave a Reply

Your email address will not be published. Required fields are marked *