ਸੈਮੀਫਾਈਨਲ ਮੈਚ ਹਾਰ ਕੇ ਭਾਰਤੀ ਟੀਮ ਫੈਂਸ ਦਾ ਕਰਾ ਗਈ ਫਾਇਦਾ

ਸੈਮੀਫਾਈਨਲ ਮੈਚ ਹਾਰ ਕੇ ਭਾਰਤੀ ਟੀਮ ਭਾਵੇਂ ਹੀ ਵਰਲਡ ਕੱਪ ਵਿਚੋਂ ਬਾਹਰ ਹੋ ਚੁੱਕੀ ਹੈ, ਪਰ ਭਾਰਤ ਦੇ ਫੈਂਸ ਦਾ ਟੀਮ ਨੇ ਲੱਖਾਂ ਰੁਪਿਆਂ ਦਾ ਫਾਇਦਾ ਕਰ ਦਿੱਤਾ ਹੈ.. ਵਰਲਡ ਕੱਪ ਫਾਈਨਲ ਮੈਚ ‘ਚ ਅੱਜ ਨਿਊਜ਼ੀਲੈਂਡ ਅਤੇ ਇੰਗਲੈਂਡ ਦੀਆਂ ਟੀਮਾਂ ਆਪਸ ‘ਚ ਭਿੜਨਗੀਆਂ।ਦੋਹਾਂ ਟੀਮਾਂ ਦੇ ਫੈਂਸ ਲਾਰਡਸ ਦੇ ਮੈਦਾਨ ‘ਤੇ ਰਚੇ ਜਾਣ ਵਾਲੇ ਇਸ ਇਤਿਹਾਸ ਦੇ ਗਵਾਹ ਬਣਨਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਟਿਕਟ ਨਹੀਂ ਮਿਲ ਰਹੇ ਹਨ। ਜੇਕਰ ਮਿਲ ਵੀ ਰਹੇ ਹਨ ਤਾਂ ਉਹ ਵੀ ਬਹੁਤ ਜ਼ਿਆਦਾ ਕੀਮਤ ‘ਤੇ।ਅਜਿਹਾ ਇਸ ਲਈ ਕਿਉਂਕਿ ਭਾਰਤੀ ਫੈਂਸ ਨੂੰ ਉਮੀਦ ਸੀ ਕਿ ਟੀਮ ਇੰਡੀਆ ਫਾਈਨਲ ਜ਼ਰੂਰ ਖੇਡੇਗੀ। ਫਾਈਨਲ ਦੇ 41 ਫੀਸਦੀ ਟਿਕਟ ਭਾਰਤੀਆਂ ਨੇ ਖਰੀਦੇ ਸਨਪਰ ਹੁਣ ਭਾਰਤ ਵਰਲਡ ਕੱਪ ਤੋਂ ਬਾਹਰ ਹੋ ਚੁੱਕਾ ਹੈ।ਭਾਰਤ ਦੇ ਵਰਲਡ ਕੱਪ ‘ਚੋਂ ਬਾਹਰ ਹੋਣ ਤੋਂ ਬਾਅਦ ਹੁਣ ਭਾਰਤੀ ਫੈਂਸ ਪਹਿਲਾਂ ਤੋਂ ਖਰੀਦੇ ਫਾਈਨਲ ਦੇ ਟਿਕਟ ਅਸਲ ਕੀਮਤ ਤੋਂ ਕਈ ਗੁਣਾ ਜ਼ਿਆਦਾ ਕੀਮਤ ‘ਤੇ ਰੀਸੇਲ ਕਰ ਰਹੇ ਹਨ। ਆਈ.ਸੀ.ਸੀ. ਦੀ ਆਫੀਸ਼ੀਅਲ ਟਿਕਟ ਸੇਲਿੰਗ ਸਾਈਟ ‘ਤੇ ਫਾਈਨਲ ਦੇ ਟਿਕਟ ਦੀ ਕੀਮਤ 8 ਹਜ਼ਾਰ ਤੋਂ 35 ਹਜ਼ਾਰ ਰੁਪਏ ਦੇ ਵਿਚਾਲੇ ਹੈ।ਪਰ ਟਿਕਟਾਂ ਦੀ ਕਾਲਾਬਾਜ਼ਾਰੀ ਦੇ ਕਾਰਨ ਅਨਆਫੀਸ਼ੀਅਲ ਸਾਈਟ ‘ਤੇ ਇੰਨੀ ਕੀਮਤ ਦੇ ਟਿਕਟ 83 ਹਜ਼ਾਰ ਤੋਂ ਲੈ ਕੇ 3 ਲੱਖ ਰੁਪਏ ਤਕ ‘ਚ ਮਿਲ ਰਹੇ ਹਨ। ਕੁਝ ਫੈਂਸ ਤਾਂ ਟਿਕਟ ਇੰਨੇ ਮਹਿੰਗੇ ਵੇਚ ਰਹੇ ਹਨ ਕਿ 25 ਹਜ਼ਾਰ ਦੀ ਕੀਮਤ ਵਾਲਾ ਟਿਕਟ ਲਗਭਗ 13 ਲੱਖ ਰੁਪਏ ਤਕ ‘ਚ ਮਿਲ ਰਿਹਾ ਹੈਭਾਵ ਅਸਲ ਕੀਮਤ ਤੋਂ 54 ਗੁਣਾ ਜ਼ਿਆਦਾ।ਇੰਗਲੈਂਡ ਅਤੇ ਨਿਊਜ਼ੀਲੈਂਡ ਪਹਿਲੀ ਵਾਰ ਫਾਈਨਲ ‘ਚ ਖੇਡਣਗੇ ਇੰਗਲੈਂਡ ਅਤੇ ਨਿਊਜ਼ੀਲੈਂਡ ਪਹਿਲੀ ਵਾਰ ਵਰਲਡ ਕੱਪ ਦੇ ਫਾਈਨਲ ‘ਚ ਆਹਮੋ-ਸਾਹਮਣੇ ਹੋਣਗੇ। ਇੰਗਲੈਂਡ ਚੌਥੀ ਵਾਰ ਜਦਕਿ ਨਿਊਜ਼ੀਲੈਂਡ ਲਗਾਤਾਰ ਦੂਜੀ ਵਾਰ ਵਰਲਡ ਕੱਪ ਦਾ ਫਾਈਨਲ ਖੇਡੇਗਾ। ਦੋਵੇਂ ਟੀਮਾਂ ਅਜੇ ਤਕ ਚੈਂਪੀਅਨ ਨਹੀਂ ਬਣੀਆਂ ਹਨ। 23 ਸਾਲਾਂ ਬਾਅਦ ਨਵਾਂ ਚੈਂਪੀਅਨ ਬਣੇਗਾ।

Leave a Reply

Your email address will not be published. Required fields are marked *