ਸੋਨੇ ਤੇ ਚਾਂਦੀ ਦੇ ਰੇਟ ਚ’ ਆਈ ਗਿਰਾਵਟ

ਵਿਦੇਸ਼ਾਂ ‘ਚ ਦੋਵਾਂ ਕੀਮਤੀ ਧਾਤੂਆਂ ‘ਚ ਭਾਰੀ ਗਿਰਾਵਟ ਦੌਰਾਨ ਦਿੱਲੀ ਸਰਾਫਾ ਬਾਜ਼ਾਰ ‘ਚ ਬੀਤੇ ਹਫਤੇ ਸੋਨਾ 700 ਰੁਪਏ ਟੁੱਟ ਕੇ 39,270 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਆ ਗਿਆ ਹੈ। ਚਾਂਦੀ 2,450 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਰਹੀ। ਕਾਰੋਬਾਰੀਆਂ ਨੇ ਦੱਸਿਆ ਕਿ ਬਾਜ਼ਾਰ ‘ਚ ਵਿਵਾਹਿਕ ਮੰਗ ਬਣੀ ਹੋਈ ਹੈ ਪਰ ਸੰਸਾਰਕ ਗਿਰਾਵਟ ਉਸ ‘ਤੇ ਹਾਵੀ ਹੈ। ਉਨ੍ਹਾਂ ਨੇ ਦੱਸਿਆ ਕਿ ਵਿਵਾਹਿਕ ਮੰਗ ਦੇ ਕਾਰਨ ਹੀ ਵਿਦੇਸ਼ਾਂ ਦੇ ਮੁਕਾਬਲੇ ਸਥਾਨਕ ਬਾਜ਼ਾਰ ‘ਚ ਕੀਮਤਾਂ ‘ਚ ਘੱਟ ਗਿਰਾਵਟ ਰਹੀ।

ਲੰਡਨ ਅਤੇ ਨਿਊਯਾਰਕ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਪਿਛਲੇ ਹਫਤੇ ਸੋਨਾ ਹਾਜ਼ਰ 54.85 ਡਾਲਰ ਭਾਅ 3.62 ਫੀਸਦੀ ਟੁੱਟ ਕੇ 1.459.05 ਡਾਲਰ ਪ੍ਰਤੀ ਔਂਸ ‘ਤੇ ਰਿਹਾ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 51.60 ਡਾਲਰ ਭਾਅ 3.41 ਫੀਸਦੀ ਦੀ ਗਿਰਾਵਟ ਦੇ ਨਾਲ 1,459.80 ਡਾਲਰ ਪ੍ਰਤੀ ਔਂਸ ਬੋਲਿਆ ਗਿਆ।

ਬਾਜ਼ਾਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅਮਰੀਕਾ ਅਤੇ ਚੀਨ ਦੇ ਵਿਚਕਾਰ ਜਾਰੀ ਵਪਾਰਕ ਯੁੱਧ ‘ਚ ਮੇਲ-ਮਿਲਾਪ ਦੀ ਉਮੀਦ ਨਾਲ ਪੀਲੀ ਧਾਤੂ ‘ਤੇ ਦਬਾਅ ਹੈ। ਕੌਮਾਂਤਰੀ ਬਾਜ਼ਾਰ ‘ਚ ਚਾਂਦੀ ਹਾਜ਼ਰ ਵੀ 1.30 ਡਾਲਰ ਭਾਵ 7.20 ਫੀਸਦੀ ਫਿਸਲ ਕੇ 16.76 ਡਾਲਰ ਪ੍ਰਤੀ ਔਂਸ ‘ਤੇ ਆ ਗਿਆ ਹੈ।

Leave a Reply

Your email address will not be published. Required fields are marked *