ਹੁਣ ਇਸ ਜਗ੍ਹਾ ਤੇ 4 ਸਾਲ ਦਾ ਬੱਚਾ ਬੋਰਵੈੱਲ ‘ਚ ਡਿੱਗਿਆ…..

ਪਿਛਲੇ ਦਿਨੀਂ 2 ਸਾਲਾ ਫ਼ਤਹਿਵੀਰ ਦੀ ਡੂੰਗੇ ਬੋਰਵੈੱਲ ਵਿੱਚ ਡਿੱਗਣ ਕਰਕੇ ਦਰਦਨਾਕ ਮੌਤ ਹੋ ਗਈ ਪਰ ਹਾਲੇ ਵੀ ਲੋਕ ਇਸ ਘਟਨਾ ਤੋਂ ਸਬਕ ਨਹੀਂ ਲੈ ਰਹੇ। ਪੰਜਾਬ ਤੋਂ ਬਾਅਦ ਹੁਣ ਜੰਮੂ ਕਸ਼ਮੀਰ ਵਿਚ ਚਾਰ ਸਾਲਾਂ ਦੇ ਬੱਚੇ ਦੇ 20 ਫੁੱਟ ਡੂੰਗੇ ਬੋਰਵੈੱਲ ਵਿੱਚ ਡਿੱਗਣ ਦੀ ਘਟਨਾ ਸਾਹਮਣੇ ਆਈ ਹੈ।ਹਾਲਾਂਕਿ ਪਰਿਵਾਰ ਨੇ ਹੋਰ ਲੋਕਾਂ ਦੀ ਮਦਦ ਨਾਲ ਕੁਝ ਦੇਰ ਬਾਅਦ ਬੱਚੇ ਨੂੰ ਬਾਹਰ ਕੱਢ ਲਿਆ,  ਇਸ ਦੌਰਾਨ ਬੱਚੇ ਦੀ ਲੱਤ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਬੋਰਵੈੱਲ ਵਿੱਚੋਂ ਕੱਢਣ ਬਾਅਦ ਬੱਚੇ ਨੂੰ ਤੁਰੰਤ ਪਠਾਨਕੋਟ ਦੇ ਪ੍ਰਾਈਵੇਟ ਹਸਪਤਾਲਵਿੱਚ ਪਹੁੰਚਾਇਆ ਗਿਆ ਜਿੱਥੇ ਡਾਕਟਰ ਬੱਚੇ ਦਾ ਇਲਾਜ ਕਰ ਰਹੇ ਹਨ।ਪਰਿਵਾਰ ਵਾਲਿਆਂ ਦੱਸਿਆ ਕਿ ਬੱਚਾ ਖੇਡਦਾ ਹੋਇਆ ਬੋਰਵੈੱਲ ਵਿੱਚ ਜਾ ਡਿੱਗਿਆ। ਪਿੰਡ ਵਾਲਿਆਂ ਦੀ ਮਦਦ ਨਾਲ ਉਸ ਨੂੰ ਬਾਹਰ ਕੱਢ ਲਿਆ ਗਿਆ ਸੀ। ਡਾਕਟਰਾਂ ਮੁਤਾਬਕ ਉਹ ਖ਼ਤਰੇ ਤੋਂ ਬਾਹਰ ਹੈ ।ਦੱਸ ਦਈਏ ਕਿ ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿੱਚ ਫ਼ਤਹਿਵੀਰ ਦੀ ਡੂੰਗੇ ਬੋਰਵੈੱਲ ਵਿੱਚ ਡਿੱਗਣ ਕਰਕੇ ਦਰਦਨਾਕ ਮੌਤਹੋ ਗਈ ਸੀ,ਛੇ ਦਿਨਾਂ ਬਾਅਦ ਫਤਿਹ ਨੂੰ ਬੋਰਵੈੱਲ ਵਿੱਚੋਂ ਬਾਹਰ ਕੱਢਿਆ ਸੀ। 2 ਸਾਲ ਦਾ ਨੰਨ੍ਹਾ ਫਤਿਹ ਸਦਾ ਲਈ ਆਪਣੇ ਪਰਿਵਾਰ ਨੂੰਰੋਂਦਾ ਕੁਰਲਾਉਂਦਾ ਛੱਡ ਗਿਆ। ਉਸਦੀ ਮੌਤ ਤੋਂ ਪਰਿਵਾਰ ਦੇ ਨਾਲ-ਨਾਲ ਪੰਜਾਬ ਦੇ ਸਾਰੇ ਹੀ ਲੋਕ ਸ਼ਖਸ ਸਦਮੇ ‘ਚ ਹਨ।2 ਸਾਲ ਦਾ ਮਾਸੂਮ ਫਤਿਹ ਜਿਸ ਨੂੰ ਦੁਨੀਆ ਦੀ ਕੋਈ ਸਮਝ ਨਹੀਂ ਸੀ ਜੋ ਸਿਰਫ ਮਾਂ ਨੂੰ ਹੀ ਜਾਣਦਾ ਸੀ ਜੋ ਬੱਚਾ ਹਮੇਸ਼ਾ ਮਾਂ ਦੀ ਉਂਗਲ ਫੜ ਕੇ ਚੱਲਦਾ ਸੀ ਉਸ ਦੇ ਨਾਲ ਇਹ ਸਭ ਕੁੱਝ ਹੋ ਗਿਆ ਕਿ ਹਰ ਕਿਸੇ ਦੀਆਂ ਅੱਖਾਂ ਨਮ ਹਨ।

Leave a Reply

Your email address will not be published. Required fields are marked *