25 ਲੱਖ ਲਾ ਕੇ ਘਰਵਾਲੀ ਨੂੰ ਭੇਜਿਆ ਕੈਨੇਡਾ, PR ਮਿਲਣ ਤੋਂ ਬਾਅਦ ਕਿਸ ਹੋਰ ਨੂੰ ਲੈ ਗਈ ਕੈਨੇਡਾ…!

ਪੰਜਾਬੀ ਵਿੱਚ ਵਿਦੇਸ਼ ਜਾਣ ਦੀ ਬਹੁਤ ਹੋੜ ਹੈ ਜਿਸ ਕਾਰਨ ਉਹ ਵਿਦੇਸ਼ ਜਾਣ ਲਈ ਹਰ ਸੰਭਵ ਕੋਸ਼ਿਸ ਕਰਦੇ ਹਨ, ਅਜਿਹਾ ਕੁਝ ਮੋਗਾ ਦੇ ਨੌਜਵਾਨ ਨਾਲ ਹੋਇਆ ਜਿਸ ਨੇ ਸਾਰਾ ਖਰਚਾ ਚੱਕ ਕੇ ਆਪਣੀ ਪਤਨੀ ਨੂੰ ਕੈਨੇਡਾ ਭੇਜਿਆ ਸੀ ਤਾਂ ਜੋ ਪੱਕੀ ਹੋ ਕੇ ਉਸ ਨੂੰ ਵੀ ਸੱਦ ਲਵੇ ਪਰ ਜਦੋਂ ਉਸ ਦੀ ਪਤਨੀ ਪੀ ਆਰ ਹੋਈ ਤਾਂ ਉਸ ਨੇ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ। ਜਾਣਕਾਰੀ ਅਨੁਸਾਰ ਮੋਗਾ ਜ਼ਿਲ੍ਹੇ ਦੇ ਪਿੰਡ ਡਰੋਲੀ ਭਾਈ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਦੱਸਿਆ ਕਿ ਸਾਲ 2011 ਵਿੱਚ ਉਸ ਦਾ ਵਿਆਹ ਪਿੰਡ ਬੋਹਣਾ ਦੀ ਇੱਕ ਕੁੜੀ

ਨਾਲ ਹੋਇਆ ਸੀ। ਵਿਆਹ ਸਮੇਂ ਇਹ ਤੈਅ ਹੋਇਆ ਸੀ ਕਿ ਮੁੰਡੇ ਵਾਲੇ ਖਰਚਾ ਕਰ ਕੁੜੀ ਨੂੰ ਕੈਨੇਡਾ ਪੜ੍ਹਨ ਭੇਜਣਗੇ ਤੇ ਫਿਰ ਪੱਕੀ ਹੋ ਕੇ ਉਹ ਆਪਣੇ ਪਤੀ ਨੂੰ ਵੀ ਉੱਥੇ ਸੱਦ ਲਵੇਗੀ। ਲੜਕਾ ਦੱਸਦਾ ਹੈ ਕਿ ਪੂਰੀ ਪ੍ਰਕਿਰਿਆ ਵਿੱਚ ਉਸ ਦੇ ਪਰਿਵਾਰ ਨੇ ਕੁੜੀ ‘ਤੇ ਤਕਰੀਬਨ 25 ਲੱਖ ਤੇ 70 ਹਜ਼ਾਰ ਰੁਪਏ ਦਾ ਖਰਚਾ ਕੀਤਾ। ਨੌਜਵਾਨ ਨੇ ਦੱਸਿਆ ਕਿ ਸਾਲ ੨੦੧੫ ਵਿੱਚ ਉਸ ਦੀ ਪਤਨੀ ਕੈਨੇਡਾ ਪੱਕੀ ਹੋ ਗਈ, ਪਰ

ਉਸ ਨੇ ਆਪਣੇ ਪਤੀ ਨੂੰ ਕੈਨੇਡਾ ਨਹੀ ਸੱਦਿਆ, ਉਸ ਨੇ ਲੁਧਿਆਣਾ ਦੇ ਹੋਟਲ ਵਿੱਚ ਪਿੰਡ ਰਾਮਪੁਰ ਦੇ ਨੌਜਵਾਨ ਨਾਲ ਵਿਆਹ ਕਰ ਲਿਆ। ਉਸ ਨੇ ਆਪਣੇ ਪਹਿਲੇ ਪਤੀ ਨੂੰ ਬਗੈਰ ਤਲਾਕ ਦਿੱਤੇ ਇਹ ਕਦਮ ਚੁੱਕਿਆ,ਲੜਕੇ ਵਾਲਿਆਂ ਨੂੰ ਜਦ ਇਸ ਬਾਰੇ ਪਤਾ ਲੱਗਾ ਤਾਂ

ਕੁੜੀ ਵਾਲਿਆਂ ਨੂੰ ਉਨ੍ਹਾਂ ਦੇ 25.70 ਲੱਖ ਰੁਪਏ ਵਾਪਸ ਕਰਨ ਜਾਂ ਮੁੰਡੇ ਨੂੰ ਕੈਨੇਡਾ ਭੇਜਣ ਦੀ ਗੱਲ ਕਹੀ ਪਰ ਕੋਈ ਹੱਲ ਨਾ ਨਿਕਲਿਆ। ਜਿਸ ਤੋਂ ਬਾਅਦ ਨੋਜਵਾਨ ਨੇ ਆਪਣੀ ਪਤਨੀ ਤੇ ਸਹੁਰਾ ਪਰਿਵਾਰ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਲਾੜੀ ਦੇ ਪਿਤਾ ਨੂੰ ਗ੍ਰਿਫਤਾਰ ਵੀ ਕਰ ਲਿਆ

Leave a Reply

Your email address will not be published. Required fields are marked *