TikTok ਦੇ ਦੀਵਾਨਿਆਂ ਨੇ ਲੱਭਿਆ ਡਾਊਨਲੋਡਿੰਗ ਲਈ ਨਵਾਂ ਤਰੀਕਾ ਦੇਖੋ…..

ਨਵੀਂ ਦਿੱਲੀ : ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਬੀਤੇ ਦਿਨੀ ਵੀਡੀਓ ਸ਼ੇਅਰਿੰਗ ਐਪ TikTok ਨੂੰ ਗੂਗਲ ਤੇ ਐਪਲ ਦੇ ਪਲੇਅ ਸਟੋਰ ਤੋਂ ਬੈਨ ਕਰ ਦਿੱਤਾ ਗਿਆ ਸੀ। ਅੱਜ ਦੇ ਸਮੇਂ ਵਿੱਚ TikTok ਦੇ ਯੂਜਰਸ ਹਨ। ਇਸ ਸਮੇਂ ਦੇਸ਼ ਵਿੱਚ 500 ਮਿਲੀਅਨ ਤੋਂ ਜ਼ਿਆਦਾ ਯੂਜ਼ਰਜ਼ ਇਸ ਐਪ ਦੀ ਵਰਤੋਂ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਐਪ ਨੇ ਬਹੁਤ ਘੱਟ ਸਮੇਂ ਵਿੱਚ ਸੱਭ ਤੋਂ ਵੱਧ ਤਰੱਕੀ ਕੀਤੀ ਹੈ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਇਸ ਐਪ ਦੇ ਹਰ ਮਹੀਨੇ 100 ਮਿਲੀਅਨ ਤੋਂ ਜ਼ਿਆਦਾ ਯੂਜ਼ਰ ਇਸ ਐਪ ਨੂੰ ਜੁਆਇਨ ਕਰਦੇ ਹਨ। ਭਾਰਤ ਵਿੱਚ ਇਸ ਐਪ ਦੇ ਸਭ ਤੋਂ ਜਿਆਦਾ ਯੂਜ਼ਰ ਹਨ।

ਇਸ ਮਾਮਲੇ ਵਿੱਚ ਪਤਾ ਲੱਗਦਾ ਹੈ ਕਿ ਪਲੇਅ ਸਟੋਰ ਤੋਂ ਬੈਨ ਕਰਨ ਤੋਂ ਬਾਅਦ ਇਸ ਐਪ ਦੇ ਯੂਜ਼ਰਜ਼ ‘ਤੇ ਜ਼ਿਆਦਾ ਫ਼ਰਕ ਨਹੀਂ ਪਿਆ। TikTok ਨੂੰ ਬੈਨ ਕਰਨ ਤੋਂ ਬਾਅਦ ਵੀ ਇਸ ਐਪ ਦੇ ਦੀਵਾਨੇ ਹਾਲੇ ਵੀ ਇਸ ਐਪ ਨੂੰ ਡਾਊਨਲੋਡ ਕਰ ਕੇ ਆਸਾਨੀ ਨਾਲ ਵਰਤ ਰਹੇ ਹਨ। ਇਸ ਐਪ ਦੇ ਬੈਨ ਹੋਣ ਤੋਂ ਬਾਅਦ ਹੀ ਇਸਦੇ ਯੂਜਰਸ ਦੇ ਵੱਲੋਂ ਗੂਗਲ ‘ਤੇ How to Download TikTok ਦੀ ਸਰਚ ਵਧ ਗਈ ਹੈ।ਇਸ ਵਿੱਚ Google trends ਨੇ ਦੱਸਿਆ ਹੈ ਕਿ TikTOk ਦੇ ਬੈਨ ਹੋਣ ਤੋਂ ਬਾਅਦ TikTOk ਨੂੰ ਕਿਸ ਤਰਾਂ ਡਾਊਨਲੋਡ ਕੀਤਾ ਜਾਵੇ ਦੀਆਂ ਸਰਚਾਂ ਵਿੱਚ ਬਹੁਤ ਜਿਆਦਾ ਵਾਧਾ ਹੋ ਗਿਆ ਹੈ।

ਇਸ ਮਾਮਲੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਗੂਗਲ ਤੇ ਐਪਲ ਨੂੰ ਇਸ ਐਪ ਦੀ ਡਾਊਨਲੋਡ ‘ਤੇ ਬੈਨ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਜਿਸਦੇ ਬਾਅਦ ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਦੋਵਾਂ ਕੰਪਨੀਆਂ ਨੇ ਇਸ ਐਪ ਨੂੰ ਐਪ ਸਟੋਰ ਤੋਂ ਹਟਾ ਦਿੱਤਾ।ਇਸ ਵਿੱਚ ਜੇਕਰ ਕੁਝ ਰਿਪੋਰਟਸ ਦੀ ਮੰਨੀ ਜਾਵੇ ਤਾਂ TikTOk ਐਪ ਦੇ ਫੈਨਜ਼ ਨੇ ਗੂਗਲ ਐਪਲ ਐਪ ਸਟੋਰ ਨੂੰ ਬਾਈਪਾਸ ਕਰ ਕੇ ਇਸ ਨੂੰ ਡਾਊਨਲੋਡ ਕਰਨ ਦਾ ਹੋਰ ਤਰੀਕਾ ਲੱਭ ਲਿਆ ਹੈ। ਜਿਸ ਵਿੱਚ ਕਈ ਅਜਿਹੀਆਂ APK ਸਾਈਟਸ ਮੌਜੂਦ ਹਨ ਜੋ ਕਿਸੇ ਵੀ ਐਪ ਨੂੰ ਡਾਊਨਲੋਡ ਕਰਨ ਦਾ ਤਰੀਕਾ ਉਪਲਬਧ ਕਰਵਾਉਂਦੀਆਂ ਹਨ।

ਅਜਿਹੀ ਹੀ ਇਕ ਵੈੱਬਸਾਈਟ APKMirror ਨੇ ਦੱਸਿਆ ਕਿ ਉਨ੍ਹਾਂ ਦੀ ਵੈੱਬਸਾਈਟ ਤੋਂ TikTOk ਡਾਊਨਲੋਡਿੰਗ ਅੱਗੇ ਨਾਲੋਂ 15 ਫੀਸਦੀ ਵੱਧ ਗਈ ਹੈ।TikTok downloads on APKMirror

Leave a Reply

Your email address will not be published. Required fields are marked *